ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸੰਬੰਧਿਤਾ ਪ੍ਰਾਪਤ ਕਾਲਜਾਂ ਦੀ ਸੈਸ਼ਨ 2020-21 ਲਈ,
ਭਾਗ ਪਹਿਲਾ (Under-Graduate) ਵਿਚ ਦਾਖਲੇ ਦੇ ਆਨ-ਲਾਈਨ ਪੋਰਟਲ ਤੇ ਤੁਹਾਡਾ ਸਵਾਗਤ ਹੈ ਜੀ।


ਜ਼ਰੂਰੀ ਹਦਾਇਤਾਂ:-

ਦਾਖਲੇ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਨਿਰਧਾਰਤ ਅੰਕ ਸੀਮਾਂ ਅਤੇ ਦਾਖਲੇ ਦੀਆਂ ਬਾਕੀ ਸ਼ਰਤਾਂ ਪੂਰੀਆਂ ਕਰਨ ਵਾਲਾ ਵਿਦਿਆਰਥੀ ਹੀ ਦਾਖਲੇ ਲਈ ਯੋਗ ਪਾਇਆ ਜਾਵੇਗਾ।

ਆਨ-ਲਾਈਨ ਦਾਖਲਾ ਫਾਰਮ ਭਰਨ ਤੋਂ ਬਾਅਦ ਹਰ ਵਿਦਿਆਰਥੀ ਆਪਣੇ ਦੁਆਰਾ ਭਰੇ ਗਏ 10 ਕਾਲਜਾਂ ਵਿਚੋਂ ਕਿਸੇ ਵੀ ਕਾਲਜ ਦੀ ਚੋਣ ਕਰ ਸਕਦਾ ਹੈ। ਇਸ ਲਈ ਕਾਲਜ ਵਿਚ ਸੰਪਰਕ ਕਰਨਾ ਜ਼ਰੂਰੀ ਹੈ। ਐਸ.ਸੀ. ਕੈਟਾਗਰੀ ਨਾਲ ਸਬੰਧਤ ਵਿਦਿਆਰਥੀ 100/- ਰੁਪਏ ਅਤੇ ਬਾਕੀ ਸਾਰੇ ਵਿਦਿਆਰਥੀ 150/- ਰੁਪਏ ਸਬੰਧਤ ਕਾਲਜ ਵਿੱਚ ਆਨ-ਲਾਈਨ ਦਾਖਲਾ ਫੀਸ ਜਮ੍ਹਾਂ ਕਰੇਗਾ।